ਕੀ ਪੰਜਾਬ ਦਾ ਕਿਸਾਨ ਦਰਿਆਈ ਪਾਣੀ ਦੀ ਘਾਟ ਕਾਰਨ ਖੁਦਕੁਸ਼ੀਆਂ ਕਰ ਰਿਹਾ ਹੈ|ਕੀ ਪੰਜਾਬ ਸਰਕਾਰ ਨੇ ਬਾਕੀ ਸਾਰੇ ਕਾਰਨਾਂ ਜਿੰਨਾ ਕਾਰਨ ਕਿਸਾਨੀ ਬਰਬਾਦ ਹੋ ਰਹੀ ਹੈ ਜਿਵੇੰ ਕਿ ਕਰਜਾ ਮੁਕਤੀ,ਚਿੱਟੇ ਮੱਛਰ ਕਾਰਨ ਹੋਈ ਫਸਲ ਦੀ ਬਰਬਾਦੀ ਦਾ ਮੁਆਵਜਾ ਦੇਣ, ਖੇਤੀ ਲਾਗਤ ਖਰਚੇ ਘੱਟ ਕਰਨ , ਖੇਤੀ ਨੂੰ ਮੁਨਾਫਾਮੁਖੀ ਧੰਦਾ ਬਣਾਓਣ ਆਦਿ ਸਾਰੇ ਕਾਰਨ ਦੂਰ ਕਰ ਦਿੱਤੇ ਹਨ ਜੋ ਹੁਣ ਪ੍ਰਕਾਸ਼ ਸਿਓੰ ਪੰਜਾਬੀਆਂ ਨੂੰ ਜਾਨ ਹੂਲਵੀੰ ਲੜਾਈ ਦੇ ਸੱਦੇ ਦੇ ਰਿਹਾ ਹੈ ਤੇ ਕੈਪਟਨ ਆਪਣੇ ਆਪ ਨੂੰ ਪਾਣੀਆਂ ਦੇ ਰਾਖੇ ਵੱਜੋਂ ਪੇਸ਼ ਕਰਨ ਲਈ ਤਿੰਘ ਰਿਹਾ ਹੈ| ਪੰਜਾਬ ਦਾ ਕਿਸਾਨ ਤੇ ਖੇਤ ਮਜਦੂਰ ਆਪਣੀਆਂ ਮੰਗਾ ਲੈ ਕੇ ਅੱਜ ਰਾਜਧਾਨੀ ਪਹੁੰਚ ਰਿਹਾ ਹੈ, ਕਿਹੜੀ ਸਿਆਸੀ ਪਾਰਟੀ ਹੇੈ ਜੋ ਇਹਦੀ ਗੱਲ ਕਰ ਰਹੀ ਹੈ| ਪਾਣੀਆਂ ਦਾ ਮਸਲਾ ਦੋਵੇਂ ਰਾਜਾਂ ਦੇ ਲੋਕਾਂ ਚ ਭਰਾ ਮਾਰ ਲੜਾਈ ਭੜਕਾ ਕੇ ਸਿਆਸੀ ਰੋਟੀਆਂ ਸੇਕਣ ਤੋੰ ਵੱਧ ਕੁਝ੍ਹ ਵੀ ਨਹੀੰ| |
No comments:
Post a Comment