इरादा कतल दे केस च विद्यारथन नूं सत्त साल दी कैद, नाभे जेल्ह भेज्या
बीए दा पेपर देन तों रही वांझी
इज़्ज़त लुट्टन दी कोशिश करन वाले लड़के ते कीता सी चाकू नाल हमला
बीए दा पेपर देन तों रही वांझी
इज़्ज़त लुट्टन दी कोशिश करन वाले लड़के ते कीता सी चाकू नाल हमला
ज़िल्हा फतहगड़्ह साहब दे पिंड बदीनपुर दी वसनीक इक लड़की मनप्रीत कौर पुत्तरी जगमोहन सिंघ नूं इत्थों दी इक अदालत ने इरादा कतल दे मुकद्दमे दी सुणवायी करद्यां सत्त साल दी कैद दी सजा सुणायी है। सजा सुणाउन तों बाअद पुलीस उस नूं नाभा जेल्ह विखे लै गई। मनप्रीत कौर बीए भाग पहला दी विद्यारथन है अते अज्ज (बुद्धवार) उस दा पंजाबी दा पहला पेपर सी। लड़की उप्पर लगभग इक साल तों इरादा कतल दा मुकद्दमा चल्ल रेहा सी। उस उप्पर उस दी इज़्ज़त नूं हत्थ पाउन वाले इक लड़के उप्पर करद (रसोयी विच सबज़ी कट्टन वाला चाकू) नाल हमला कर के ज़खमी करन दा दोश लगा सी। जाणकारी अनुसार लड़की नाभा जेल्ह विच छे महीने बिताउन उपरंत बीती 23 मई 2014 नूं ज़मानत उप्पर रेहा हो के आई सी। उस ने आपनी बार्हवीं दी पड़्हायी जेल्ह विच ही पूरी कीती। मनप्रीत कौर ने पंजाब सकूल सिक्ख्या बोरड वल्लों लई प्रीख्या दौरान जेल्ह विचों इमतेहान दे के 55 फीसदी अंकां नाल बार्हवीं जमात पास कीती है। मनप्रीत दे भरा ने दस्स्या कि उन्हां दा परिवार अनुसूचित जाती नाल सबंधित रक्खदा है। इस परिवार विच सत्त धियां अते इक पुत्तर है। मनप्रीत कौर सभ तों छोटी बेटी है। परिवारक मैंबर लाड नाल उस नूं काका कह के बुलाउंदे हन। परिवारक मैंबरां ने दस्स्या कि 2 दसम्बर 2013 दी मन्दभागी शाम नूं जदों मनप्रीत घर विच इकल्ली सी तां गुरप्रीत सिंघ पुत्तर बलवीर सिंघ वासी पिंड तलवाड़ा थाना फ़तहगड़्ह साहब हाल आबाद बदीनपुर (गोबिन्दगड़्ह) ने उन्हां दे घर आ के छेड़छाड़ मगरों उस नाल ज़बरदसती दी कोशिश करन लग्ग्या तां उस ने आपनी इज़्ज़त बचाउन लई सबज़ी कट्टन वाली करद (चाकू) लड़के दे बांह उप्पर मारनी चाही पर करद उस दे ढिड्ड विच जा लग्गी। उन्हां पुलीस नूं सूचित कर दित्ता कीता पर पुलीस ने उन्हां दी मदद करन दी बजाए उलटा उस दी भैन उप्पर ही धारा 307 आई.पी.सी. अधीन मुकद्दमा दरज कर दित्ता। उन्हां दस्स्या कि मुलज़म पिंड दे अमीर घराने नाल सबंध रक्खदा है इस लई पुलीस दे कुझ अफ़सर उस नूं बचाउन दी जिय तोड़ कोशिश कीती है। उन्हां दस्स्या कि अदालत ने लड़के नूं बायज़्ज़त बरी कर दित्ता है।
Darshan Mitha Punjabi Tribune
ਇਰਾਦਾ ਕਤਲ ਦੇ ਕੇਸ 'ਚ ਵਿਦਿਆਰਥਣ ਨੂੰ ਸੱਤ ਸਾਲ ਦੀ ਕੈਦ, ਨਾਭੇ ਜੇਲ੍ਹ ਭੇਜਿਆ
ਬੀਏ ਦਾ ਪੇਪਰ ਦੇਣ ਤੋਂ ਰਹੀ ਵਾਂਝੀ
ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਲੜਕੇ ਤੇ ਕੀਤਾ ਸੀ ਚਾਕੂ ਨਾਲ ਹਮਲਾ
ਬੀਏ ਦਾ ਪੇਪਰ ਦੇਣ ਤੋਂ ਰਹੀ ਵਾਂਝੀ
ਇੱਜ਼ਤ ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਲੜਕੇ ਤੇ ਕੀਤਾ ਸੀ ਚਾਕੂ ਨਾਲ ਹਮਲਾ
ਜ਼ਿਲ੍ਹਾ ਫਤਹਿਗੜ੍ਹ ਸਾਹਿਬ ਦੇ ਪਿੰਡ ਬਦੀਨਪੁਰ ਦੀ ਵਸਨੀਕ ਇਕ ਲੜਕੀ ਮਨਪ੍ਰੀਤ ਕੌਰ ਪੁੱਤਰੀ ਜਗਮੋਹਨ ਸਿੰਘ ਨੂੰ ਇੱਥੋਂ ਦੀ ਇਕ ਅਦਾਲਤ ਨੇ ਇਰਾਦਾ ਕਤਲ ਦੇ ਮੁਕੱਦਮੇ ਦੀ ਸੁਣਵਾਈ ਕਰਦਿਆਂ ਸੱਤ ਸਾਲ ਦੀ ਕੈਦ ਦੀ ਸਜਾ ਸੁਣਾਈ ਹੈ। ਸਜਾ ਸੁਣਾਉਣ ਤੋਂ ਬਾਅਦ ਪੁਲੀਸ ਉਸ ਨੂੰ ਨਾਭਾ ਜੇਲ੍ਹ ਵਿਖੇ ਲੈ ਗਈ। ਮਨਪ੍ਰੀਤ ਕੌਰ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਹੈ ਅਤੇ ਅੱਜ (ਬੁੱਧਵਾਰ) ਉਸ ਦਾ ਪੰਜਾਬੀ ਦਾ ਪਹਿਲਾ ਪੇਪਰ ਸੀ। ਲੜਕੀ ਉੱਪਰ ਲਗਭਗ ਇਕ ਸਾਲ ਤੋਂ ਇਰਾਦਾ ਕਤਲ ਦਾ ਮੁਕੱਦਮਾ ਚੱਲ ਰਿਹਾ ਸੀ। ਉਸ ਉੱਪਰ ਉਸ ਦੀ ਇੱਜ਼ਤ ਨੂੰ ਹੱਥ ਪਾਉਣ ਵਾਲੇ ਇਕ ਲੜਕੇ ਉੱਪਰ ਕਰਦ (ਰਸੋਈ ਵਿਚ ਸਬਜ਼ੀ ਕੱਟਣ ਵਾਲਾ ਚਾਕੂ) ਨਾਲ ਹਮਲਾ ਕਰ ਕੇ ਜ਼ਖਮੀ ਕਰਨ ਦਾ ਦੋਸ਼ ਲਗਾ ਸੀ। ਜਾਣਕਾਰੀ ਅਨੁਸਾਰ ਲੜਕੀ ਨਾਭਾ ਜੇਲ੍ਹ ਵਿਚ ਛੇ ਮਹੀਨੇ ਬਿਤਾਉਣ ਉਪਰੰਤ ਬੀਤੀ 23 ਮਈ 2014 ਨੂੰ ਜ਼ਮਾਨਤ ਉੱਪਰ ਰਿਹਾ ਹੋ ਕੇ ਆਈ ਸੀ। ਉਸ ਨੇ ਆਪਣੀ ਬਾਰ੍ਹਵੀਂ ਦੀ ਪੜ੍ਹਾਈ ਜੇਲ੍ਹ ਵਿਚ ਹੀ ਪੂਰੀ ਕੀਤੀ। ਮਨਪ੍ਰੀਤ ਕੌਰ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਈ ਪ੍ਰੀਖਿਆ ਦੌਰਾਨ ਜੇਲ੍ਹ ਵਿਚੋਂ ਇਮਤਿਹਾਨ ਦੇ ਕੇ 55 ਫੀਸਦੀ ਅੰਕਾਂ ਨਾਲ ਬਾਰ੍ਹਵੀਂ ਜਮਾਤ ਪਾਸ ਕੀਤੀ ਹੈ। ਮਨਪ੍ਰੀਤ ਦੇ ਭਰਾ ਨੇ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਅਨੁਸੂਚਿਤ ਜਾਤੀ ਨਾਲ ਸਬੰਧਿਤ ਰੱਖਦਾ ਹੈ। ਇਸ ਪਰਿਵਾਰ ਵਿਚ ਸੱਤ ਧੀਆਂ ਅਤੇ ਇਕ ਪੁੱਤਰ ਹੈ। ਮਨਪ੍ਰੀਤ ਕੌਰ ਸਭ ਤੋਂ ਛੋਟੀ ਬੇਟੀ ਹੈ। ਪਰਿਵਾਰਕ ਮੈਂਬਰ ਲਾਡ ਨਾਲ ਉਸ ਨੂੰ ਕਾਕਾ ਕਹਿ ਕੇ ਬੁਲਾਉਂਦੇ ਹਨ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ 2 ਦਸੰਬਰ 2013 ਦੀ ਮੰਦਭਾਗੀ ਸ਼ਾਮ ਨੂੰ ਜਦੋਂ ਮਨਪ੍ਰੀਤ ਘਰ ਵਿਚ ਇਕੱਲੀ ਸੀ ਤਾਂ ਗੁਰਪ੍ਰੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਪਿੰਡ ਤਲਵਾੜਾ ਥਾਣਾ ਫ਼ਤਹਿਗੜ੍ਹ ਸਾਹਿਬ ਹਾਲ ਆਬਾਦ ਬਦੀਨਪੁਰ (ਗੋਬਿੰਦਗੜ੍ਹ) ਨੇ ਉਨ੍ਹਾਂ ਦੇ ਘਰ ਆ ਕੇ ਛੇੜਛਾੜ ਮਗਰੋਂ ਉਸ ਨਾਲ ਜ਼ਬਰਦਸਤੀ ਦੀ ਕੋਸ਼ਿਸ਼ ਕਰਨ ਲੱਗਿਆ ਤਾਂ ਉਸ ਨੇ ਆਪਣੀ ਇੱਜ਼ਤ ਬਚਾਉਣ ਲਈ ਸਬਜ਼ੀ ਕੱਟਣ ਵਾਲੀ ਕਰਦ (ਚਾਕੂ) ਲੜਕੇ ਦੇ ਬਾਂਹ ਉੱਪਰ ਮਾਰਨੀ ਚਾਹੀ ਪਰ ਕਰਦ ਉਸ ਦੇ ਢਿੱਡ ਵਿਚ ਜਾ ਲੱਗੀ। ਉਨ੍ਹਾਂ ਪੁਲੀਸ ਨੂੰ ਸੂਚਿਤ ਕਰ ਦਿੱਤਾ ਕੀਤਾ ਪਰ ਪੁਲੀਸ ਨੇ ਉਨ੍ਹਾਂ ਦੀ ਮਦਦ ਕਰਨ ਦੀ ਬਜਾਏ ਉਲਟਾ ਉਸ ਦੀ ਭੈਣ ਉੱਪਰ ਹੀ ਧਾਰਾ 307 ਆਈ.ਪੀ.ਸੀ. ਅਧੀਨ ਮੁਕੱਦਮਾ ਦਰਜ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪਿੰਡ ਦੇ ਅਮੀਰ ਘਰਾਣੇ ਨਾਲ ਸਬੰਧ ਰੱਖਦਾ ਹੈ ਇਸ ਲਈ ਪੁਲੀਸ ਦੇ ਕੁਝ ਅਫ਼ਸਰ ਉਸ ਨੂੰ ਬਚਾਉਣ ਦੀ ਜੀਅ ਤੋੜ ਕੋਸ਼ਿਸ਼ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਦਾਲਤ ਨੇ ਲੜਕੇ ਨੂੰ ਬਾਇੱਜ਼ਤ ਬਰੀ ਕਰ ਦਿੱਤਾ ਹੈ।

No comments:
Post a Comment